HomeIndian2026 : 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਬੱਚਿਆਂ ਅਤੇ ਸੀਨੀਅਰ...

2026 : 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਨੂੰ ਮਿਲੇਗੀ 10% ਛੋਟ

ਭਾਰਤ ਸਰਕਾਰ ਨੇ ਪਾਸਪੋਰਟ ਫ਼ੀਸਾਂ ਵਿੱਚ ਵੱਡਾ ਬਦਲਾਅ ਕਰਦਿਆਂ ਨਵਾਂ ਫ਼ੀਸ ਢਾਂਚਾ ਜਾਰੀ ਕੀਤਾ ਹੈ, ਜੋ 1 ਜੁਲਾਈ 2026 ਤੋਂ ਦੇਸ਼ ਭਰ ਵਿੱਚ ਲਾਗੂ ਹੋਵੇਗਾ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਅਨੁਸਾਰ ਪਾਸਪੋਰਟ (ਸੋਧ) ਨਿਯਮ, 2026 ਤਹਿਤ ਪਾਸਪੋਰਟ ਨਿਯਮ 1980 ਦੀ ਸੂਚੀ-4 ਨੂੰ ਬਦਲ ਦਿੱਤਾ ਗਿਆ ਹੈ। ਨਵੀਆਂ ਦਰਾਂ ਮੁਤਾਬਕ ਪਾਸਪੋਰਟ ਸੇਵਾਵਾਂ ਲਈ ਫ਼ੀਸਾਂ ਵਿੱਚ ਵਾਧਾ ਕੀਤਾ ਗਿਆ ਹੈ, ਹਾਲਾਂਕਿ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਰਾਹਤ ਵੀ ਦਿੱਤੀ ਗਈ ਹੈ।

ਪਹਿਲੀ ਵਾਰ ਪਾਸਪੋਰਟ ਲਈ 10 ਫ਼ੀਸਦੀ ਰਾਹਤ

ਨਵੇਂ ਨਿਯਮਾਂ ਅਨੁਸਾਰ 8 ਸਾਲ ਤੱਕ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ ਨੂੰ ਨਵਾਂ ਪਾਸਪੋਰਟ ਬਣਵਾਉਣ ਸਮੇਂ 10 ਫ਼ੀਸਦੀ ਫ਼ੀਸ ਛੋਟ ਮਿਲੇਗੀ। ਇਹ ਰਿਆਇਤ ਸਿਰਫ਼ ਭਾਰਤ ਦੇ ਅੰਦਰ ਕੀਤੀਆਂ ਜਾਣ ਵਾਲੀਆਂ ਨਵੀਆਂ ਅਰਜ਼ੀਆਂ ’ਤੇ ਹੀ ਲਾਗੂ ਹੋਵੇਗੀ। ਪਾਸਪੋਰਟ ਦੀ ਰੀ-ਇਸ਼ੂ ਜਾਂ ਨਵੀਨੀਕਰਨ (Renewal) ਲਈ ਇਹ ਛੋਟ ਉਪਲਬਧ ਨਹੀਂ ਹੋਵੇਗੀ।

#AdultPassportFee : ਬਾਲਗਾਂ ਲਈ ਨਵੀਆਂ ਦਰਾਂ

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਲਈ 36 ਸਫ਼ਿਆਂ ਵਾਲੇ ਨਵੇਂ ਜਾਂ ਰੀ-ਇਸ਼ੂ ਪਾਸਪੋਰਟ ਦੀ ਫ਼ੀਸ:

  • ਨਾਰਮਲ ਸੇਵਾ: ₹2,500
  • ਤਤਕਾਲ ਸੇਵਾ: ₹5,000

ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਲਈ:

  • ਨਾਰਮਲ: 125 ਅਮਰੀਕੀ ਡਾਲਰ
  • ਤਤਕਾਲ: 250 ਅਮਰੀਕੀ ਡਾਲਰ

60 ਸਫ਼ਿਆਂ ਵਾਲੇ ਪਾਸਪੋਰਟ ਲਈ:

  • ਨਾਰਮਲ: ₹3,500
  • ਤਤਕਾਲ: ₹6,000

ਵਿਦੇਸ਼ਾਂ ਵਿੱਚ:

  • ਨਾਰਮਲ: 175 ਡਾਲਰ
  • ਤਤਕਾਲ: 300 ਡਾਲਰ

ਗੁੰਮ ਜਾਂ ਖ਼ਰਾਬ ਪਾਸਪੋਰਟ ਮੁੜ ਬਣਵਾਉਣਾ ਪਵੇਗਾ ਮਹਿੰਗਾ

ਜੇ 36 ਸਫ਼ਿਆਂ ਵਾਲਾ ਪਾਸਪੋਰਟ ਗੁੰਮ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ:

  • ਨਾਰਮਲ ਸੇਵਾ: ₹5,000
  • ਤਤਕਾਲ ਸੇਵਾ: ₹7,500

ਵਿਦੇਸ਼ਾਂ ਵਿੱਚ:

  • ਨਾਰਮਲ: 250 ਡਾਲਰ
  • ਤਤਕਾਲ: 375 ਡਾਲਰ

60 ਸਫ਼ਿਆਂ ਵਾਲੇ ਪਾਸਪੋਰਟ ਲਈ:

  • ਨਾਰਮਲ: ₹6,000
  • ਤਤਕਾਲ: ₹8,500

ਵਿਦੇਸ਼ਾਂ ਵਿੱਚ:

  • ਨਾਰਮਲ: 300 ਡਾਲਰ
  • ਤਤਕਾਲ: 425 ਡਾਲਰ

ਨਾਬਾਲਗਾਂ ਲਈ ਵੱਖਰਾ ਫ਼ੀਸ ਢਾਂਚਾ

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 36 ਸਫ਼ਿਆਂ ਵਾਲੇ ਪਾਸਪੋਰਟ ਦੀ ਫ਼ੀਸ:

  • ਨਾਰਮਲ: ₹1,750
  • ਤਤਕਾਲ: ₹4,250

ਵਿਦੇਸ਼ਾਂ ਵਿੱਚ:

  • ਨਾਰਮਲ: 90 ਡਾਲਰ
  • ਤਤਕਾਲ: 215 ਡਾਲਰ

ਜੇ ਨਾਬਾਲਗ ਦਾ ਪਾਸਪੋਰਟ ਗੁੰਮ ਜਾਂ ਖ਼ਰਾਬ ਹੋ ਜਾਵੇ:

  • ਨਾਰਮਲ: ₹4,250
  • ਤਤਕਾਲ: ₹6,750

ਵਿਦੇਸ਼ਾਂ ਵਿੱਚ:

  • ਨਾਰਮਲ: 215 ਡਾਲਰ
  • ਤਤਕਾਲ: 340 ਡਾਲਰ

ਹੋਰ ਸੇਵਾਵਾਂ ਦੀਆਂ ਨਵੀਆਂ ਫ਼ੀਸਾਂ

ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਜਾਰੀ ਹੋਣ ਵਾਲੇ ਐਮਰਜੈਂਸੀ ਸਰਟੀਫਿਕੇਟ ਦੀ ਫ਼ੀਸ 15 ਅਮਰੀਕੀ ਡਾਲਰ ਰੱਖੀ ਗਈ ਹੈ। ਇਸ ਸੇਵਾ ਲਈ ਤਤਕਾਲ ਵਿਕਲਪ ਉਪਲਬਧ ਨਹੀਂ ਹੋਵੇਗਾ।

ਸਰਟੀਫਿਕੇਟ ਆਫ਼ ਆਈਡੈਂਟਿਟੀ ਲਈ:

  • ਭਾਰਤ ਵਿੱਚ: ₹1,000
  • ਵਿਦੇਸ਼ਾਂ ਵਿੱਚ: 50 ਡਾਲਰ

ਪੁਲਿਸ ਕਲੀਅਰੈਂਸ ਸਰਟੀਫਿਕੇਟ (PCC), ਸਰੰਡਰ ਸਰਟੀਫਿਕੇਟ, ਗਲੋਬਲ ਐਂਟਰੀ ਪ੍ਰੋਗਰਾਮ ਤਸਦੀਕ ਅਤੇ ਹੋਰ ਪਾਸਪੋਰਟ ਸਬੰਧੀ ਸਰਟੀਫਿਕੇਟਾਂ ਲਈ:

  • ਭਾਰਤ ਵਿੱਚ: ₹750
  • ਵਿਦੇਸ਼ਾਂ ਵਿੱਚ: 40 ਡਾਲਰ

ਇਨ੍ਹਾਂ ਸੇਵਾਵਾਂ ਲਈ ਵੀ ਤਤਕਾਲ ਸਹੂਲਤ ਉਪਲਬਧ ਨਹੀਂ ਹੋਵੇਗੀ।

#PassportValidity : ਪਾਸਪੋਰਟ ਦੀ ਮਿਆਦ ਵਿੱਚ ਕੋਈ ਤਬਦੀਲੀ ਨਹੀਂ

ਸਰਕਾਰ ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਪਾਸਪੋਰਟ ਦੀ ਮਿਆਦ ਪਹਿਲਾਂ ਵਾਂਗ ਹੀ ਰਹੇਗੀ। ਬਾਲਗਾਂ ਲਈ ਪਾਸਪੋਰਟ 10 ਸਾਲ ਲਈ ਵੈਧ ਹੋਵੇਗਾ, ਜਦਕਿ ਨਾਬਾਲਗਾਂ ਲਈ ਪਾਸਪੋਰਟ 5 ਸਾਲ ਜਾਂ 18 ਸਾਲ ਦੀ ਉਮਰ ਪੂਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਵੈਧ ਮੰਨਿਆ ਜਾਵੇਗਾ।

1 ਜੁਲਾਈ 2026 ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਇਹ ਸੋਧ 1 ਜੁਲਾਈ 2026 ਤੋਂ ਲਾਗੂ ਹੋਵੇਗੀ। ਇਸ ਤਾਰੀਖ ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਸਾਰੀਆਂ ਪਾਸਪੋਰਟ ਅਰਜ਼ੀਆਂ ’ਤੇ ਨਵਾਂ ਫ਼ੀਸ ਢਾਂਚਾ ਲਾਗੂ ਕੀਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਨਵੇਂ ਪ੍ਰਬੰਧ ਨਾਲ ਪਾਸਪੋਰਟ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਮਕਾਲੀ ਲੋੜਾਂ ਦੇ ਅਨੁਕੂਲ ਬਣਾਇਆ ਜਾ ਸਕੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments