HomePunjab Newsਨਗਰਾਸੂ ਗੁਰਦੁਆਰਾ ਵਿਵਾਦ ਦਾ ਸ਼ਾਂਤੀਪੂਰਵਕ ਅੰਤ, ਤਿੰਨ ਦਿਨਾਂ ਬਾਅਦ ਛੱਤ ਤੋਂ ਹੇਠਾਂ...

ਨਗਰਾਸੂ ਗੁਰਦੁਆਰਾ ਵਿਵਾਦ ਦਾ ਸ਼ਾਂਤੀਪੂਰਵਕ ਅੰਤ, ਤਿੰਨ ਦਿਨਾਂ ਬਾਅਦ ਛੱਤ ਤੋਂ ਹੇਠਾਂ ਉਤਰੇ ਨਿਹੰਗ ਸਿੰਘ

ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਸਥਿਤ ਨਗਰਾਸੂ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਵਿਵਾਦ ਆਖ਼ਰਕਾਰ ਗੱਲਬਾਤ ਰਾਹੀਂ ਸੁਲਝ ਗਿਆ। ਪੰਜਾਬ ਤੋਂ ਪਹੁੰਚੇ ਸਿੱਖ ਪ੍ਰਤੀਨਿਧ ਮੰਡਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਾਲੇ ਹੋਈਆਂ ਮੀਟਿੰਗਾਂ ਤੋਂ ਬਾਅਦ ਨਿਹੰਗ ਸਿੰਘਾਂ ਨੇ ਗੁਰਦੁਆਰਾ ਖੇਤਰ ਖਾਲੀ ਕਰ ਦਿੱਤਾ ਅਤੇ ਆਪਣੇ ਟਿਕਾਣਿਆਂ ਵੱਲ ਰਵਾਨਾ ਹੋ ਗਏ।ਵਿਵਾਦ ਦੀ ਸ਼ੁਰੂਆਤ 16 ਜੂਨ ਨੂੰ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਝੜਪ ਤੋਂ ਬਾਅਦ ਹੋਈ ਸੀ, ਜਿਸ ਦੌਰਾਨ ਕੁਝ ਲੋਕ ਜ਼ਖ਼ਮੀ ਹੋਏ ਅਤੇ ਪੁਲੀਸ ਨੇ ਚਾਰ ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਕਾਰਵਾਈ ਦੇ ਵਿਰੋਧ ਵਿੱਚ ਮੁਹਾਲੀ ਤੋਂ ਆਏ ਕੁਝ ਨਿਹੰਗ ਸਿੰਘ ਨਗਰਾਸੂ ਗੁਰਦੁਆਰਾ ਸਾਹਿਬ ਵਿੱਚ ਡੇਰਾ ਲਗਾ ਕੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ।ਸਥਿਤੀ ਨੂੰ ਦੇਖਦਿਆਂ ਪੁਲੀਸ ਅਤੇ ਆਈਟੀਬੀਪੀ ਦੇ ਜਵਾਨਾਂ ਦੀ ਵੱਡੀ ਤਾਇਨਾਤੀ ਕੀਤੀ ਗਈ ਸੀ, ਜਦਕਿ ਡਰੋਨਾਂ ਰਾਹੀਂ ਵੀ ਨਿਗਰਾਨੀ ਜਾਰੀ ਰਹੀ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਪੰਜਾਬ ਤੋਂ ਪਹੁੰਚੇ ਸਿੱਖ ਆਗੂਆਂ ਦੀ ਸਾਲਸੀ ਸਦਕਾ ਮਾਮਲਾ ਸ਼ਾਂਤੀਪੂਰਵਕ ਹੱਲ ਹੋ ਗਿਆ।ਜ਼ਿਲ੍ਹਾ ਮੈਜਿਸਟਰੇਟ ਵਿਸ਼ਾਲ ਮਿਸ਼ਰਾ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉੱਤਰਾਖੰਡ ਪੁਲੀਸ ਮੁਤਾਬਕ ਛੱਤ ਉੱਤੇ ਮੌਜੂਦ ਨਿਹੰਗ ਸਿੰਘ ਸਹਿਮਤੀ ਬਣਨ ਤੋਂ ਬਾਅਦ ਹੇਠਾਂ ਉਤਰ ਆਏ ਅਤੇ ਬਿਨਾਂ ਕਿਸੇ ਤਣਾਅ ਦੇ ਵਾਪਸ ਚਲੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments