HomeIndian12ਵੇਂ ਕੌਮਾਂਤਰੀ ਯੋਗ ਦਿਵਸ 'ਤੇ ਦੁਨੀਆ ਭਰ ਵਿੱਚ ਯੋਗ ਦਾ ਉਤਸ਼ਾਹ, ਕੋਲਕਾਤਾ...

12ਵੇਂ ਕੌਮਾਂਤਰੀ ਯੋਗ ਦਿਵਸ ‘ਤੇ ਦੁਨੀਆ ਭਰ ਵਿੱਚ ਯੋਗ ਦਾ ਉਤਸ਼ਾਹ, ਕੋਲਕਾਤਾ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਅਗਵਾਈ

12ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਤੋਂ ਕੌਮੀ ਸਮਾਗਮ ਦੀ ਅਗਵਾਈ ਕੀਤੀ। ਇਸ ਸਾਲ ਯੋਗ ਦਿਵਸ ਦਾ ਮੁੱਖ ਵਿਸ਼ਾ ‘ਤੰਦਰੁਸਤ ਬੁਢਾਪੇ ਲਈ ਯੋਗ’ ਰੱਖਿਆ ਗਿਆ, ਜਿਸ ਦਾ ਉਦੇਸ਼ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਬਣਾਈ ਰੱਖਣ ਲਈ ਯੋਗ ਨੂੰ ਜੀਵਨ ਭਰ ਦੇ ਅਭਿਆਸ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

ਮੁੱਖ ਸਮਾਗਮ ਵਿੱਚ ਹਜ਼ਾਰਾਂ ਲੋਕਾਂ ਨੇ ਸਾਂਝੇ ਯੋਗ ਅਭਿਆਸ ਵਿੱਚ ਭਾਗ ਲਿਆ, ਜਦਕਿ ਦੇਸ਼ ਅਤੇ ਵਿਦੇਸ਼ ਤੋਂ ਲੱਖਾਂ ਲੋਕ ਡਿਜੀਟਲ ਮਾਧਿਅਮ ਰਾਹੀਂ ਇਸ ਨਾਲ ਜੁੜੇ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਿਮਾਲਿਆ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ ਅਤੇ ਉੱਤਰ-ਪੂਰਬ ਤੋਂ ਸੌਰਾਸ਼ਟਰ ਤੱਕ ਪੂਰਾ ਭਾਰਤ ਯੋਗ ਦੀ ਊਰਜਾ ਨਾਲ ਸਰਸ਼ਾਰ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਾਚੀਨ ਪਰੰਪਰਾ ਵਿੱਚੋਂ ਨਿਕਲਿਆ ਯੋਗ ਅੱਜ ਇੱਕ ਆਲਮੀ ਜਨ-ਅੰਦੋਲਨ ਦਾ ਰੂਪ ਧਾਰ ਚੁੱਕਾ ਹੈ।

ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ICCR) ਅਤੇ ਭਾਰਤੀ ਦੂਤਾਵਾਸਾਂ ਦੇ ਸਹਿਯੋਗ ਨਾਲ ਦੁਨੀਆ ਭਰ ਦੇ ਕਰੀਬ 2,500 ਸਥਾਨਾਂ ‘ਤੇ ਯੋਗ ਸਮਾਗਮ ਕਰਵਾਏ ਗਏ। ਉੱਥੇ ਹੀ ਆਯੁਸ਼ ਮੰਤਰਾਲੇ ਦੇ ‘ਯੋਗ ਸੰਗਮ ਪੋਰਟਲ’ ‘ਤੇ 6 ਲੱਖ ਤੋਂ ਵੱਧ ਸੰਸਥਾਵਾਂ ਅਤੇ ਸੰਗਠਨਾਂ ਨੇ ਰਜਿਸਟ੍ਰੇਸ਼ਨ ਕਰਵਾ ਕੇ ਨਵਾਂ ਰਿਕਾਰਡ ਬਣਾਇਆ।

ਯੋਗ ਦਿਵਸ ਨੂੰ ਸੱਭਿਆਚਾਰਕ ਰੰਗ ਦੇਣ ਲਈ ਸੱਭਿਆਚਾਰਕ ਮੰਤਰਾਲੇ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ASI) ਵੱਲੋਂ ਦੇਸ਼ ਦੀਆਂ 100 ਇਤਿਹਾਸਕ ਵਿਰਾਸਤੀ ਥਾਵਾਂ, ਜਿਨ੍ਹਾਂ ਵਿੱਚ ਲਾਲ ਕਿਲ੍ਹਾ, ਕੋਨਾਰਕ ਸੂਰਜ ਮੰਦਰ, ਹੰਪੀ, ਮਹਾਬਲੀਪੁਰਮ, ਸਾਰਨਾਥ ਅਤੇ ਲੇਹ ਸ਼ਾਮਲ ਹਨ, ‘ਤੇ ਵਿਸ਼ੇਸ਼ ਯੋਗ ਕੈਂਪ ਲਗਾਏ ਗਏ।

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 2014 ਵਿੱਚ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੀ ਸੀ। ਇਹ ਪ੍ਰਸਤਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖਿਆ ਗਿਆ ਸੀ, ਜਿਸ ਨੂੰ 175 ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ। ਪਹਿਲਾ ਕੌਮਾਂਤਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments