HomeSportਮੈਸੀ ਨੇ ਰਚਿਆ ਇਤਿਹਾਸ, ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲਾਂ ਦਾ...

ਮੈਸੀ ਨੇ ਰਚਿਆ ਇਤਿਹਾਸ, ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲਾਂ ਦਾ ਨਵਾਂ ਰਿਕਾਰਡ

ਵੈਨਕੂਵਰ 24 ਜੂਨ, ਮੌਜੂਦਾ ਵਿਸ਼ਵ ਚੈਂਪੀਅਨ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਫੀਫਾ ਵਿਸ਼ਵ ਕੱਪ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। ਆਸਟਰੀਆ ਖ਼ਿਲਾਫ਼ ਮੈਚ ਵਿੱਚ ਮੈਸੀ ਨੇ ਦੋ ਗੋਲ ਕਰਕੇ ਆਪਣੀ ਕੁੱਲ ਗਿਣਤੀ 18 ਤੱਕ ਪਹੁੰਚਾ ਦਿੱਤੀ ਅਤੇ ਜਰਮਨੀ ਦੇ ਮਿਰੋਸਲਾਵ ਕਲੋਸੇ ਦੇ 16 ਗੋਲਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

ਅਰਜਨਟੀਨਾ ਨੇ ਇਹ ਮੁਕਾਬਲਾ 2-0 ਨਾਲ ਜਿੱਤਿਆ ਅਤੇ ਲਗਾਤਾਰ ਦੂਜੀ ਜਿੱਤ ਨਾਲ ਨਾਕਆਊਟ ਗੇੜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਖਾਸ ਗੱਲ ਇਹ ਹੈ ਕਿ ਟੀਮ ਦੇ ਹੁਣ ਤੱਕ ਕੀਤੇ ਸਾਰੇ ਪੰਜ ਗੋਲ ਮੈਸੀ ਦੇ ਨਾਮ ਹਨ।

ਦੂਜੇ ਪਾਸੇ, ਨਾਰਵੇ ਨੇ ਸੈਨੇਗਾਲ ਨੂੰ 3-2 ਨਾਲ ਹਰਾ ਕੇ ਅਗਲੇ ਗੇੜ ਵਿੱਚ ਦਾਖ਼ਲਾ ਲਿਆ। ਸਟਾਰ ਸਟ੍ਰਾਈਕਰ ਅਰਲਿੰਗ ਹਾਲੈਂਡ ਨੇ ਦੋ ਗੋਲ ਕਰਕੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ।

ਫਰਾਂਸ ਨੇ ਵੀ ਇਰਾਕ ਨੂੰ 3-0 ਨਾਲ ਹਰਾਕੇ ਨਾਕਆਊਟ ਵਿੱਚ ਜਗ੍ਹਾ ਬਣਾਈ। ਆਪਣੇ 100ਵੇਂ ਅੰਤਰਰਾਸ਼ਟਰੀ ਮੈਚ ਵਿੱਚ ਕਿਲੀਅਨ ਐੱਮਬਾਪੇ ਨੇ ਦੋ ਗੋਲ ਕੀਤੇ ਅਤੇ ਵਿਸ਼ਵ ਕੱਪ ਵਿੱਚ ਆਪਣੇ ਗੋਲਾਂ ਦੀ ਗਿਣਤੀ 16 ਤੱਕ ਪਹੁੰਚਾ ਕੇ ਮਿਰੋਸਲਾਵ ਕਲੋਸੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਫਰਾਂਸ ਲਈ ਤੀਜਾ ਗੋਲ ਓਸਮਾਨ ਡੈਂਬੇਲੇ ਨੇ ਕੀਤਾ।

ਉੱਥੇ ਅਲਜੀਰੀਆ ਨੇ ਜੌਰਡਨ ਨੂੰ 2-1 ਨਾਲ ਹਰਾ ਕੇ ਨਾਕਆਊਟ ਵਿੱਚ ਪਹੁੰਚਣ ਦੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments