HomeCanadaਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ...

ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਸਮਾਗਮ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਗੁਰਦੇਵ ਸਿੰਘ ਮਾਨ ਯਾਦਗਾਰੀ ਅਵਾਰਡ ਪੰਜਾਬੀ ਲੇਖਕਾ ਡਾ ਗੁਰਮਿੰਦਰ ਕੌਰ ਸਿੱਧੂ ਨੂੰ ਦਿੱਤਾ ਗਿਆ। ਇਸ ਮੌਕੇ ਸ. ਗੁਰਦੇਵ ਸਿੰਘ ਮਾਨ ਦੇ ਲਿਖੇ ਸੁੰਦਰ ਗੀਤ ‘ਜਿੰਦੇ ਮੇਰੀਏ’ ਨੂੰ ਪ੍ਰਸਿੱਧ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਦੀ ਆਵਾਜ਼ ਵਿੱਚ ਰਿਲੀਜ਼ ਕਰਕੇ, ਉਨ੍ਹਾਂ ਦੀ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ।

ਲੇਖਕ ਗੁਰਦੇਵ ਸਿੰਘ ਮਾਨ ਦੇ ਜੀਵਨ ਅਤੇ ਦੇਣ ਬਾਰੇ ਮੁੱਖ ਬੁਲਾਰੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਨ ਸਾਹਿਬ ਧੜਲੇ ਨਾਲ ਹੱਕ ਸੱਚ ਦੀ ਗੱਲ ਕਰਦੇ ਸੀ। ਉਹਨਾਂ ਗੁਰਦੇਵ ਸਿੰਘ ਮਾਨ ਵੱਲੋਂ ਅਮ੍ਰਿਤਾ ਪ੍ਰੀਤਮ ਦੁਆਰਾ ਵਾਰਸ ਸ਼ਾਹ ਨੂੰ ਆਵਾਜ਼ ਮਾਰਨ ਦੀ ਆਲੋਚਨਾ ਕਰਦਿਆਂ ਬੇਬਾਕੀ ਨਾਲ ਕਿਹਾ ਸੀ ਕਿ ਅੰਮ੍ਰਿਤਾ ਵਾਰਸ ਦੀ ਥਾਂ ਗੁਰੂ ਨਾਨਕ ਸਾਹਿਬ ਨੂੰ ਆਵਾਜ਼ ਮਾਰਦੀ, ਤਾਂ ਠੀਕ ਹੁੰਦਾ। ਸ਼ਾਹੀ ਕੇਟਰਿੰਗ ਸਰੀ ਦੇ ਹਾਲ ਵਿੱਚ ਹੋਏ ਇਸ ਸਮਾਗਮ ਵਿੱਚ ਸਿਆਟਲ ਤੋਂ ਆਏ ਲਿਖਾਰੀ ਹਰਦਿਆਲ ਸਿੰਘ ਚੀਮਾ, ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਬੀਰ ਸਿੰਘ ਮਾਨ, ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ, ਜਦਕਿ ਪ੍ਰੋਗਰਾਮ ਦਾ ਸੰਚਾਲਨ ਸੰਸਥਾ ਦੇ ਸੈਕਟਰੀ ਪ੍ਰਿਤਪਾਲ ਸਿੰਘ ਗਿੱਲ ਵੱਲੋਂ ਕੀਤਾ ਗਿਆ।

ਸਾਹਿਤਕ ਸਮਾਗਮ ਵਿੱਚ ਕਵੀਸ਼ਰੀ ਰੰਗ ਚਮਕੌਰ ਸਿੰਘ ਸੇਖੋਂ ਵੱਲੋਂ ਭਰਿਆ ਗਿਆ, ਜਦਕਿ ਹਾਜ਼ਰ ਸ਼ਖਸੀਅਤਾਂ ਅਤੇ ਬੁਲਾਰਿਆਂ ਵਿੱਚ ਗੁਰਦੇਵ ਸਿੰਘ ਮਾਨ ਦੇ ਪਰਿਵਾਰਿਕ ਮੈਂਬਰ, ਬਲਵੀਰ ਸਿੰਘ ਸੰਘਾ, ਬਲਦੇਵ ਸਿੰਘ ਬਾਠ, ਜਸਵੀਰ ਕੌਰ ਮਾਨ, ਦਰਸ਼ਨ ਸਿੰਘ ਸੰਘਾ, ਡਾ ਜਸਮਲਕੀਤ, ਸੁਖੀ ਬਾਠ, ਰਾਜ ਭੁੱਲਰ, ਪ੍ਰੀਤਪਾਲ ਪੂਨੀ ਅਟਵਾਲ, ਸੁਰਜੀਤ ਸਿੰਘ ਬਾਠ, ਕੇਸਰ ਸਿੰਘ ਕੂਨਰ, ਹਰਚਰਨ ਸਿੰਘ ਸੰਧੂ, ਹਰਚੰਦ ਸਿੰਘ ਗਿੱਲ ਸਣੇ ਬਹੁਤ ਸਾਰੀਆਂ ਮੀਡੀਆ ਹਸਤੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਾਹਿਤ, ਸੰਗੀਤ ਅਤੇ ਪੰਜਾਬੀਅਤ ਨੂੰ ਸਮਰਪਿਤ ਇਹ ਸਮਾਗਮ ਯਾਦਗਾਰ ਬਣਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments